ਲੇਖ

ਖੰਡੇ ਦੀਆਂ ਧਾਰਾਂ ‘ਤੇ ਤੁਰਦਿਆਂ ਦੀ ਅਗਵਾਈ

January 18, 2021

ਕਿਸਾਨ ਜੱਦੋ-ਜਹਿਦ ਕਈ ਪੜਾਵਾਂ ਵਿਚੋਂ ਲੰਘਦੀ ਹੋਈ ਹੁਣ 26 ਜਨਵਰੀ, 2021 ਦੇ ਭਾਰਤੀ ਗਣਤੰਤਰ ਦਿਹਾੜੇ ਦੀ ਮੁਹਿੰਮ ਤੱਕ ਪਹੁੰਚ ਗਈ ਹੈ। ਕਿਸਾਨ ਆਗੂ ਏਸ ਨੂੰ ...

ਇਨਟੈਲੀਜੈਂਸ ਬਿਊਰੋ (ਆਈ.ਬੀ.) ਦੀ ਭਰੋਸੇਯੋਗਤਾ

ਚਲ ਰਹੇ ਕਿਸਾਨੀ ਸੰਘਰਸ਼ ਦੇ ਸੰਬੰਧ ਵਿਚ ਹਾਲ ਹੀ ਵਿਚ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਆਈ.ਬੀ.(ਇੰਟੱਲੀਜੇਂਸ ਬਿਉਰੋ) ਦੀ ਜਾਣਕਾਰੀ ਦਾ ਹਵਾਲਾ ਦੇ ਕੇ ਇਹ ਕਹਿਣਾ ਕਿ ਉਨ੍ਹਾਂ ਕੋਲ ਪੁਖ਼ਤਾ ਜਾਣਕਾਰੀ ਹੈ ਕਿ ਕਿਸਾਨ ਸੰਘਰਸ਼ ਵਿੱਚ ਖਾਲਿਸਤਾਨੀ ਸ਼ਾਮਿਲ ਹਨ, ਇਹ ਸਵਾਲ ਖੜੇ ਕਰਦਾ ਹੈ ਕਿ ਪੁਖ਼ਤਾ ਜਾਣਕਾਰੀ ਕਿੰਨੀ ਕੁ ਪੁਖਤਾ ਹੈ ਅਤੇ ਆਈ ਬੀ ਦੇ ਹਵਾਲੇ ਨਾਲ ਕਹੀ ਗਈ ਗੱਲ ਦੀ ਕਿੰਨੀ ਕੁ ਭਰੋਸੇਯੋਗਤਾ ਹੋ ਸਕਦੀ ਹੈ? ਕੀ ਇਹ ਤਾਕਤਵਰ ਖ਼ੁਫ਼ੀਆਂ ਏਜੇਂਸੀ ਵਾਕਿਆ ਚ ਨਿਰਪੱਖ ਹਨ, ਅਤੇ ਲੋਕ ਹਿੱਤ ਚ ਹੀ ਕੰਮ ਕਰਦੀਆਂ ਹਨ?

ਦੋ ਇਲਾਹੀ ਦਿਨ

ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਅਸੀਂ ਏਅਰਪੋਰਟ ਨੂੰ ਨਿਕਲ ਪਏ ਅੱਜ ਅਸੀਂ ਕਾਫੀ ਪੈਦਲ ਘੁੰਮੇ ਸੀ ਅਤੇ ਕਾਫੀ ਦੇਰ ਖੱੜ ਕੇ ਵੀ ਸੇਵਾ ਕੀਤੀ ਸੀ। ਜਦ ਤੱਕ ਅਸੀਂ ਆਪਣੀ ਫਲਾਈਟ ਦੇ ਗੇਟ ਤੱਕ ਪਹੁੰਚੇ ਸਾਡੀਆਂ ਲੱਤਾਂ ਜਵਾਬ ਦੇ ਚੁੱਕੀਆਂ ਸਨ। ਸਾਨੂੰ ਪੂਰੀ ਉਮੀਦ ਸੀ ਕਿ ਫਲਾਈਟ ਵਿਚ ਬੈਠਦੇ ਹੀ ਸਾਨੂੰ ਨੀਂਦ ਆ ਜਾਵੇਗੀ । ਤਕਰੀਬਨ ਰਾਤ ਦੇ ਸਾਢੇ ਨੌਂ ਵੱਜੇ ਅਸੀਂ ਫਲਾਈਟ ਵਿਚ ਬੈਠ ਗਏ ਸਾਂ ।ਮੈਂ ਅੱਖਾਂ ਮੀਟ ਲਈਆਂ, ਪਰ ਨੀਂਦ ਜਿਵੇਂ ਰੁਸ ਕੇ ਪੁੱਛ ਰਹੀ ਸੀ ਕਿ ਕਿਉਂ ਜਾ ਰਿਹਾ ਹੈਂ । ਪਿਛਲੇ ਦੋ ਦਿੰਨਾ ਦੇ ਦ੍ਰਿਸ਼ , ਅਵਾਜਾਂ ਅਤੇ ਚਿਹਰੇ ਮੇਰੀਆਂ ਅੱਖਾਂ ਦੇ ਸਾਹਮਣੇ ਆ ਰਹੀਆਂ ਸਨ। ਜਿਨ੍ਹਾਂ ਅਸੂਲਾਂ ਬਾਰੇ ਪੜ੍ਹਿਆ ਸੀ, ਸੁਣਿਆ ਸੀ; ਅੱਜ ਅੱਸੀਂ ਓਹ ਅਸੂਲ, ਓਹ ਜਜ਼ਬਾ ਵੇਖ ਕੇ ਆਏ ਸਾਂ।

ਹਕੀਕਤ ਨੂੰ ਤਸਲੀਮ ਕਰਨ ਦਾ ਵੇਲਾ

ਸਮੇਂ ਸਮੇਂ ਉੱਤੇ ਇੰਡੀਆ ਦੇ ਮੌਜੂਦਾ ਪ੍ਰਬੰਧਕੀ ਢਾਂਚੇ ਬਾਬਤ ਸਵਾਲ ਖੜੇ ਹੁੰਦੇ ਰਹੇ ਹਨ ਕਿ ਇਹ ਬਰਾਬਰਤਾ ਵਾਲਾ ਰਾਜ ਪ੍ਰਬੰਧ ਨਹੀਂ ਹੈ ਸਗੋਂ ਸਾਮਰਾਜੀ ਹੈ, ...

ਇਤਿਹਾਸ ਗਵਾਹ ਹੈ ਕਿ ਪੰਜਾਬ ਨੇ ਸਦਾ ਜ਼ਾਬਰਾਂ ਨਾਲ ਮੱਥਾ ਲਾਇਐ ਤੇ ਮੋਦੀ ਦਾ ਮਸਲਾ ਕੋਈ ਵੱਖਰਾ ਨਹੀਂ

ਮਨੁੱਖੀ ਅਧਿਕਾਰਾਂ ਦਾ ਘਾਣ ਪ੍ਰਧਾਨ ਮੰਤਰੀ ਮੋਦੀ ਦੇ ਰਾਜਨੀਤਕ ਸਫ਼ਰ ਦਾ ਹਿੱਸਾ ਰਹੇ ਹਨ। ਉਹ ਲੰਬੇ ਸਮੇਂ ਤੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦਾ ਹਿੱਸਾ ਹਨ, ਜਿਸ ਦਾ ਟੀਚਾ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦਾ ਹੈ।

ਤਿੰਨਾਂ ਧਿਰਾਂ ਦੀ ਨਜ਼ਰ ਵਿਚ ਕਿਸਾਨ ਮੋਰਚੇ ਦੀ ਮਾਨਤਾ

ਦੁਨੀਆ ਦੇ ਇਤਿਹਾਸ ਵਿਚ ਅਜਿਹਾ ਕਦੇ ਕਦੇ ਹੀ ਵਾਪਰਦਾ ਹੈ ਕਿ ਲੋਕ ਉਭਾਰ ਦੇ ਆਗੂ ਅਤੇ ਵਿਦਵਾਨ ਹੀ ਉਹਦੀ ਓਨੀ ਕੀਮਤ ਨਾ ਮੰਨਣ ਜਿੰਨੀ ਹਕੂਮਤ ਮੰਨ ਰਹੀ ਹੋਵੇ। ਅੱਜ ਦੀ ਘੜੀ ਚਾਹੇ ਸਰਕਾਰ ਦੋਵੇਂ ਹੱਥ ਖੜ੍ਹੇ ਕਰਕੇ ਪੰਜੇ ਕਾਨੂੰਨ ਵਾਪਸ ਲੈ ਲਵੇ ਤਾਂ ਵੀ ਇਹ ਮਾਮਲਾ ਹੁਣ ਸਮੁੱਚੀ ਰਾਜਸੀ ਅਤੇ ਵਿਦਵਾਨ ਜਮਾਤ ਦੀ ਸਮਰਥਾ ਉਤੇ ਸਵਾਲ ਬਣ ਗਿਆ ਹੈ।

ਫੇਰੂ ਸ਼ਹਿਰ ਦੀ ਜੰਗ: ਜਦੋਂ ਅੰਗਰੇਜ ਖਾਲਸਾ ਫੌਜ ਅੱਗੇ ਹਥਿਆਰ ਸੁੱਟਣ ਕਈ ਤਿਆਰ ਸੀ

ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਦੂਜੀ ਲੜਾਈ ਫੇਰੂ ਸ਼ਹਿਰ ਦੇ ਮੈਦਾਨ'ਚ 21 ਦਸੰਬਰ 1845 ਨੂੰ ਕੜਾਕੇ ਦੀ ਠੰਡ'ਚ ਹੋਈ। ਮੁਦਕੀ ਦੀ ਲੜਾਈ ਤੋੰ ਬਾਅਦ ਖਾਲਸਾ ਫੌਜ ਫੇਰੂ ਸ਼ਹਿਰ ਦੇ ਸਥਾਨ'ਤੇ ਆ ਕੇ ਤੇਜਾ ਸਿੰਘ ਦੀ ਫੌਜ ਨੂੰ ਮਿਲੀ। ਸਿੱਖ ਫ਼ੌਜ, ਤੇਜਾ ਸਿੰਘ ਤੋਂ ਬਿਨਾਂ ਲੜਨਾ ਨਹੀਂ ਸੀ ਚਾਹੁੰਦੀ।

ਵਾਹੀਕਾਰਾਂ ਦੇ ਖਿਆਲ ਦੇ ਘੇਰੇ

ਕਿਸਾਨ ਜਥੇਬੰਦੀਆਂ ਆਪਣੇ ਧੜੇ ਦੇ ਲੋਕਾਂ ਅਤੇ ਮਾਰਕਸੀ ਕਿਸਮ ਦੇ ਰਾਜਸੀ ਖਿਆਲ ਦੀ ਅਗਵਾਈ ਕਰ ਰਹੀਆਂ ਹਨ ਪਰ ਮੋਰਚੇ ਉਤੇ ਪਹੁੰਚੇ ਲੋਕਾਂ ਦੀ ਗਿਣਤੀ ਅਤੇ ਭਾਵਨਾ ਓਹਨਾਂ ਦੇ ਘੇਰੇ ਅਤੇ ਖਿਆਲ ਤੋਂ ਬਹੁਤ ਵੱਡੀ ਹੈ।ਇਹ ਵਡਿੱਤਣ ਨੂੰ ਕਈ ਜਥੇਬੰਦੀਆਂ ਦੇ ਆਗੂ ਸਿੱਧੇ ਰੂਪ ਵਿਚ ਮੰਨ ਵੀ ਗਏ ਅਤੇ ਸੂਝਵਾਨ ਲੋਕਾਂ ਨੇ ਵੀ ਇਹ ਪੱਖ ਨੂੰ ਅਹਿਮ ਮੰਨਿਆ ਹੈ।ਅਸਲ ਗੱਲ ਜਥੇਬੰਦੀਆਂ ਦੇ ਆਗੂਆਂ ਅਤੇ ਰਾਜਸੀ ਸਮਝ ਦੇ ਚਲੰਤ ਮਾਹਰਾਂ ਦੇ ਮੰਨਣ ਤੋਂ ਅਗਾਂਹ ਸ਼ੁਰੂ ਹੁੰਦੀ ਹੈ। ਇਹਦਾ ਇਕ ਪੱਖ ਸਰਕਾਰ ਵਲੋਂ ਲੋਕਾਂ ਨੂੰ ਸਮਝਣ ਦਾ ਹੈ।

ਜਿੱਤ ਦੇ ਨਿਸ਼ਾਨ

ਜਿੱਤ ਆਪਣੇ ਆਪ ਵਿੱਚ ਬਹੁਤ ਵੱਡੀ ਸ਼ੈਅ ਹੈ ਪਰ ਜੇ ਜਿੱਤ ਵੱਡੀ ਹੋਵੇ ਅਤੇ ਕਿਸੇ ਵੱਡੇ ਮੰਨੇ ਗਏ ਨੂੰ ਹੀ ਜਿੱਤਿਆ ਹੋਵੇ ਤਾਂ ਉਹ ਜਿੱਤਣ ਵਾਲਿਆਂ ਉਸ ਨਾਲ ਜੁੜੇ ਸਕੇ ਸਬੰਧੀਆਂ ਤੇ ਸਮਰਥਕਾਂ ਦੀ ਸਰੀਰ ਕਿਰਿਆ (ਮੈਟਾਬੋਲਿਜ਼ਮ) ਅਤੇ ਤੰਦਰੁਸਤੀ (ਇਮਿਊਨਿਟੀ) ਨੂੰ ਇੰਨਾ ਤੇਜ਼ ਕਰ ਦਿੰਦੀ ਹੈ ਕਿ ਉਸ ਵਿਚੋਂ ਪੈਦਾ ਹੋਈ ਊਰਜਾ ਪੁਰਾਣੀਆਂ ਸਭ ਬਿਮਾਰੀਆਂ ਨੂੰ ਖ਼ਤਮ ਕਰ ਦਿੰਦੀ ਹੈ ਅਤੇ ਨਵੀਆਂ ਦੇ ਹਮਲਾਵਰਾਂ ਨੂੰ ਰਾਹੋਂ ਹੀ ਮੋੜਨ ਲੱਗ ਜਾਂਦੀ ਹੈ। ਜਦੋਂ ਕੋਈ ਸਮੂਹ ਕੌਮ ਸਮਾਜ ਅਜਿਹੀ ਜਿੱਤ ਜਿੱਤਦਾ ਹੈ ਤਾਂ ਉਸ ਦੇ ਅਚੇਤ ਦੀਆਂ ਅੰਦਰਲੀਆਂ ਸੱਚੀਆਂ ਪਰਤਾਂ ਉੱਘੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦਾ ਸਮੂਹਿਕ/ਸਮਾਜਿਕ/ਕੌਮੀ ਕਿਰਦਾਰ ਆਪਣੇ ਅਚੇਤ ਵਿੱਚ ਪਏ ਅਸਲ ਮੂਲ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਮੂਲ ਕਿਸੇ ਦਾ ਸਰਬੱਤ ਦਾ ਭਲਾ ਚਾਹੁਣ ਵਾਲਾ ਪਰਉਪਕਾਰੀ ਵੀ ਹੋ ਸਕਦਾ ਹੈ ਜਾਂ ਆਪਣਾ ਭਲਾ ਚਾਹੁਣ ਵਾਲਾ ਨਿੱਜਵਾਦੀ ਵੀ ਹੋ ਸਕਦਾ ਹੈ। ਇਹ ਹਰੇਕ ਕੌਮ ਦੀ ਆਪਣੇ ਮੂਲ ਕੀਮਤ ਤੇ ਨਿਰਭਰ ਕਰਦਾ ਹੈ। ਇੱਕੋ ਧਰਤੀ ਤੇ ਵੱਖੋ ਵੱਖ ਖਿਆਲ/ਵਿਚਾਰਧਾਰਾ ਨਾਲ ਜੁੜੇ ਸਮੂਹਾਂ ਦੀ ਕਈ ਵਾਰੀ ਸਾਂਝੇ ਵਿਰੋਧੀ ਖਿਲਾਫ਼ ਜੁਗਵੀਂ ਲੜਾਈ ਹੁੰਦੀ ਹੈ।

ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਕਾਮਰੇਡੀ ਤੋਂ ਸਿੱਖੀ ਵੱਲ ਮੋੜਾ ਕਿਵੇਂ ਪਿਆ?

ਸਿੱਖ ਰਾਜਨੀਤਿਕ ਵਿਸ਼ਲੇਸ਼ਕ ਸ. ਅਜਮੇਰ ਸਿੰਘ ਦੀ ਨਵੀਂ ਕਿਤਾਬ "ਸ਼ਹੀਦ ਜਸਵੰਤ ਸਿੰਘ ਖਾਲੜਾ: ਸੋਚ, ਸੰਘਰਸ਼ ਅਤੇ ਸ਼ਹਾਦਤ" ਮਨੁੱਖੀ ਹੱਕਾਂ ਦੀ ਰਾਖੀ ਲਈ ਜਾਨ ਨਿਸ਼ਾਵਰ ਕਰਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਅਧਾਰਿਤ ਹੈ। ਇਸ ਕਿਤਾਬ ਵਿਚਲਾ ਇੱਕ ਹਿੱਸਾ ਜਿਸ ਵਿੱਚ ਇਹ ਦਰਸਾਤਇਆ ਗਿਆ ਹੈ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਨੇ ਕਾਮਰੇਡੀ ਤੋਂ ਸਿੱਖੀ ਵੱਲ ਮੋੜਾ ਕਿਵੇਂ ਕੱਟਿਆ ਸੀ ਹੇਠਾਂ ਛਾਪਿਆ ਜਾ ਰਿਹਾ ਹੈ - ਸੰਪਾਦਕ।

Next Page »